Lovepreet suicide case

 


ਲਵਪ੍ਰੀਤ ਖੁਦਕੁਸ਼ੀ ਮਾਮਲੇ 'ਚ ਲੋਕਾਂ ਨੇ ਬਣਾਈ ਸੰਘਰਸ਼ ਕਮੇਟੀ ! ਧਰਨੇ 'ਤੇ ਪੁੱਜੇ ਲੱਖਾ ਸਿਧਾਣਾ 
ਬਰਨਾਲਾ 28 ਜੁਲਾਈ - ਲਵਪ੍ਰੀਤ ਦੀ ਮੌਤ ਮਾਮਲੇ ਵਿੱਚ ਇਨਸਾਫ਼ ਲੈਣ ਲਈ ਅੱਜ ਸਵੇਰ ਤੋਂ ਲਵਪ੍ਰੀਤ ਦੇ ਪਰਿਵਾਰ, ਪਿੰਡ ਵਾਸੀਆਂ ਅਤੇ ਵੱਖ ਵੱਖ ਜੱਥੈਬੰਦੀਆਂ ਦੇ ਨੁਮਾਇੰਦਿਆਂ ਵਲੋਂ ਬਰਨਾਲਾ ਚੰਡੀਗੜ੍ਹ ਰੋਡ ਤੇ ਜਾਮ ਲਗਾ ਕੇ ਧਰਨਾ ਲਗਾਇਆ ਹੋਇਆ ਹੈ। ਵਰ੍ਹਦੇ ਮੀਂਹ ਵਿੱਚ ਲੋਕ ਇਨਸਾਫ਼ ਲੈਣ ਲਈ ਪੁਲਿਸ ਪ੍ਰਸ਼ਾਸ਼ਨ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਰਹੇ। ਇਸ ਸੰਘਰਸ਼ ਦੇ ਚੱਲਦਿਆਂ ਲੋਕਾਂ ਵਲੋਂ ਲਵਪ੍ਰੀਤ ਐਕਸ਼ਨ ਕਮੇਟੀ ਬਣਾਈ ਗਈ ਹੈ। ਜੋ ਇਨਸਾਫ਼ ਮਿਲਣ ਤੱਕ ਸੰਘਰਸ਼ ਦੀ ਅਗਵਾਈ ਕਰੇਗੀ। ਉਥੇ ਅੱਜ ਧਰਨੇ ਵਿੱਚ ਲੱਖਾ ਸਿਧਾਣਾ ਵੀ ਸਾ਼ਮਲ ਹੋਏ। ਜਿਹਨਾਂ ਨੇ ਪੁਲਿਸ ਪ੍ਰਸ਼ਾ਼ਸ਼ਨ ਦੀ ਘਟੀਆ ਕਾਰਗੁਜ਼ਾਰੀ ਦੀ ਨਿਖੇਧੀ ਵੀ ਕੀਤੀ ਅਤੇ ਇਨਸਾਫ਼ ਮਿਲਣ ਤੱਕ ਪਰਿਵਾਰ ਦਾ ਸਾਥ ਦੇਣ ਦਾ ਐਲਾਨ ਕੀਤਾ।ਇਸ ਮੌਕੇ ਐਕਸ਼ਨ ਕਮੇਟੀ ਦੇ ਮੈਂਬਰ ਸਿਕੰਦਰ ਸਿੰਘ ਨੇ ਕਿਹਾ ਕਿ ਲਵਪ੍ਰੀਤ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਵਿੱਚ ਵੱਖ ਵੱਖ ਜੱਥੇਬੰਦੀਆਂ ਦੇ ਆਗੂ ਅਤੇ ਪਿੰਡ ਵਾਸੀ ਸ਼ਾਮਲ ਕੀਤੇ ਗਏ ਹਨ। ਜੋ ਲਵਪ੍ਰੀਤ ਦੇ ਪਰਿਵਾਰ ਨੂੰ ਇਨਸਾਫ਼ ਦਵਾਉਣ ਲਈ ਸੰਘਰਸ਼ ਕਰੇਗੀ। ਉਹਨਾਂ ਕਿਹਾ ਕਿ ਸਵੇਰ ਤੋਂ ਲੈ ਕੇ ਰੋਡ ਜਾਮ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਧਰਨਾ ਲਗਾਤਾਰ ਦਿਨ ਰਾਤ ਚੱਲੇਗਾ। ਜਿੰਨਾਂ ਸਮਾਂ ਲਵਪ੍ਰੀਤ ਦੀ ਮੌਤ ਲਈ ਜਿੰਮੇਵਾਰ ਉਸਦੀ ਪਤਨੀ ਬੇਅੰਤ ਕੌਰ ਅਤੇ ਉਸਦੇ ਪਰਿਵਾਰ ਵਿਰੁੱਧ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ਾਂ ਤਹਿਤ ਧਾਰਾ ਤਹਿਤ ਪਰਚਾ ਦਰਜ਼ ਨਹੀਂ ਹੁੰਦਾ। ਉਨਾ ਸਮਾਂ ਉਹ ਸੰਘਰਸ਼ ਜਾਰੀ ਰੱਖਣਗੇ। ਲਵਪ੍ਰੀਤ ਦੇ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਬਰਨਾਲਾ ਚੰਡੀਗੜ੍ਹ ਰੋਡ ਤੇ ਲੱਗੇ ਧਰਨੇ ਵਿੱਚ ਸਮਾਜ ਸੇਵੀ ਲੱਖਾਂ ਸਿਧਾਣਾ ਪੁੱਜੇ। ਜਿਹਨਾਂ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਚਾਲੀ ਦਿਨ ਬੀਤ ਜਾਣ ਤੇ ਵੀ ਪਰਿਵਾਰ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਖ਼ੁਦਕੁਸ਼ੀ ਦੇ ਲਈ ਮਜਬੂਰ ਕਰਨ ਦੇ ਦੋਸ਼ਾਂ ਵਿੱਚ ਲਵਪ੍ਰੀਤ ਦੀ ਪਤਨੀ ਬੇਅੰਤ ਕੌਰ ਅਤੇ ਉਸਦੇ ਪਰਿਵਾਰ ਵਿਰੁੱਧ 306 ਧਾਰਾ ਤਹਿਤ ਪਰਚਾ ਦਰਜ ਕਰਨਾ ਚਾਹੀਦਾ ਹੈ। ਜਿਹਨਾਂ ਸਮਾਂ ਬੇਅੰਤ ਕੌਰ ਵਿਰੁੱਧ 306 ਤਹਿਤ ਧਾਰਾ ਦਾ ਵਾਧਾ ਨਹੀਂ ਹੁੰਦਾ, ਉਨਾ ਸਮਾਂ ਉਹ ਸੰਘਰਸ਼ ਲੜਨਗੇ ਅਤੇ ਲਵਪ੍ਰੀਤ ਦੇ ਪਰਿਵਾਰ ਦਾ ਸਾਥ ਦੇਣਗੇ।




 
© (c)2008 Village Panchayat Lalton Kalan (Ludhiana).All rights reserved |Site is proudly powered by Jagtar Singh Gill