Daily Quotes - Punjabi (ਪੰਜਾਬੀ)

ਅੈ ਮੌਸਮ ਤੁੰ ਜਿੰਨ੍ਹਾਂ ਮਰਜੀ ਬਦਲ ਜਾ
ਪਰ ਤੈਨੂੰ ਇਨਸਾਨਾਂ ਵਾਂਗ
ਬਦਲਣ ਦਾ ਹੁਨਰ ਅਜੇ ਤੱਕ
ਨਹੀ ਆਇਆ।

ਉਹਨਾ ਫੁੱਲਾਂ ਦੀ ਰਾਖੀ ਕੌਣ ਕਰਦਾ…
ਜੋ ਉੱਗ ਪੈਂਦੇ ਬਾਹਰ ਕਿਆਰੀਆਂ ਦੇ...
ਤੇਰਾ ਬਣੂ ਕੀ ਭੋਲਿਆ ਪੰਛੀਆ ਉਏ...
ਹੋ ਗਿਆ ਰੱਬ ਵੀ ਵੱਲ ਸ਼ਿਕਾਰੀਆਂ ਦੇ…

ਆਪਣੇ ਕਰਮ ਤੇ ਵਿਸ਼ਵਾਸ ਰੱਖੋ
ਰਾਸ਼ੀਆ ਤੇ ਨਹੀ'
ਕਿਉਂਕਿ ਰਾਸ਼ੀ ਤਾ ਰਾਮ ਤੇ ਰਾਵਣ
ਇੱਕ ਹੀ ਹੈ।

ਵਕਤ ਦੇ ਨਾਲ ਬਹੁਤ ਕੁੱਝ ਬਦਲ ਜਾਦਾਂ ਹੈ,
ਮੰਜ਼ਿਲ ਵੀ,ਰਸਤੇ ਵੀ,ਲੋਕ ਵੀ,
ਰਿਸ਼ਤੇ ਵੀ, ਅਹਿਸਾਸ ਵੀ,
ਕਈ ਵਾਰ ਤਾ ਅਸੀ ਅਾਪ ਵੀ।
ਮਤਲਬ ਦੀ ਯਾਰੀ 
ਜਰੂਰਤ ਨੂੰ ਸਲਾਮਾ ਨੇ
ਰਿਸ਼ਤਿਆਂ ਨੂੰ ਵਪਾਰ ਬਣਾ ਦਿੱਤਾ 
ਕੁੱਝ ਇਨਸਾਨਾਂ ਨੇ 

ਕਿਸੇ ਦੇ ਸਬਰ ਦਾ ਇਮਤਿਹਾਨ ਨਾ ਲਿਆ ਕਰੋ...
ਮੈਂ ਅਜਿਹਾ ਕਰਨ ਵਾਲਿਆਂ ਨੂੰ 
ਅਕਸਰ ਪਛਤਾਉਂਦੇ ਹੋਏ ਦੇਖਿਆ ਹੈ।

ਕਦੇ ਵੀ ਆਪਣੇਆ ਨੂੰ Please
ਕਹਿਣ ਦੀ ਜਰੂਰਤ ਨਹੀ ਹੁੰਦੀ
ਜੋ ਆਪਣੇ ਹੁੰਦੇ ਨੇ ਉਹ ਤਾ
ਪਹਿਲੇ ਬੋਲ ਤੇ ਤੁਹਾਡੀ ਗੱਲ 
ਮੰਨ ਲੈਂਦੇ ਨੇ।

ਹਿੰਮਤ ਨਾ ਹਾਰੋ , ਰੱਬ ਨੂੰ ਨਾ ਵਿਸਾਰੋ ...
ਹੱਸਦੇ ਮੁਸਕਰਾਉਂਦੇ ਹੋਏ ਜ਼ਿੰਦਗੀ ਗੁਜਾਰੋ ...
ਮੁਸ਼ਕਿਲਾਂ ਦੁੱਖਾਂ ਦਾ ਜੇ ਕਰਨਾ ਹੈ ਖ਼ਾਤਮਾ ...
ਤਾਂ ਹਮੇਸ਼ਾ ਕਹਿੰਦੇ ਰਹੋ ...
"ਤੇਰਾ ਸ਼ੁਕਰ  ਹੈ ਪਰਮਾਤਮਾ"...

ਨਾਰੀਅਲ ਵਿੱਚ ਕਿੰਨਾਂ ਪਾਣੀ ਹੁੰਦਾ
ਫਿਰ ਵੀ ਉਹ ਪਿੱਲਾ ਨਈਂ,,,
ਗੰਨੇ ਵਿੱਚ ਕਿੰਨਾ ਰਸ ਸਮੋਇਆ
ਫਿਰ ਵੀ ਉਹ ਗਿੱਲਾ ਨਈਂ,,
ਸੰਤਰਾ ਕਿਵੇਂ ਸਾਂਭੀ ਬੈਠਾ
ਬਾਰਾਂ ਭਾਈਆਂ ਦੀ ਸੌਗਾਤ ਓ ਬੰਦਿਆ,,
ਬੱਸ ਇੱਕ ਤੂੰ ਹੀ ਫਿਰੇ ਦਿਖਾਉਂਦਾ 
ਔਕਾਤ ਓ ਬੰਦਿਆ,,,

ਪੱਥਰ ਪਾੜ ਕੇ ਪੈਦਾ ਨੇ ਹੁੰਦੇ
ਕਦੇ ਵੇਖੀ ਤੂੰ ਪੇੜ ਅੰਜੀਰਾਂ ਦੇ,,
ਜਾ ਖੇਤੀ ਜਾਕੇ ਗੌਰ ਨਾਲ ਵੇਖੀ
ਕਣਕ ਕਿਵੇਂ ਜੰਮਦੀ ਆ ਵਿੱਚ ਕਸੀਰਾਂ ਦੇ,,
ਖੁਦ ਪਿਸਕੇ ਵੀ ਰੌਣਕ ਤੇ ਮਹਿਕਾਂ ਵੰਡੇ
ਮਹਿੰਦੀ ਸ਼ਗਨਾਂ ਦੀ ਰਾਤ ਓ ਬੰਦਿਆ,,
ਬੱਸ ਇੱਕ ਤੂੰ ਹੀ ਫਿਰੇ ਦਿਖਾਉਂਦਾ 
ਔਕਾਤ ਓ ਬੰਦਿਆ..

 
© (c)2008 Village Panchayat Lalton Kalan (Ludhiana).All rights reserved |Site is proudly powered by Jagtar Singh Gill