ਕੋਰੋਨਾਂ ਪਾਬੰਦੀਆਂ 10 ਅਗਸਤ ਤੱਕ ਵਧੀਆਂ.... ਕਦੋ ਤੋਂ ਖੁੱਲ੍ਹਣਗੇ ਸਕੂਲ ?
ਚੰਡੀਗੜ੍ਹ, 31 ਜੁਲਾਈ (ਲਲਤੋਂ) - ਕੋਰੋਨਾਂ ਮਹਾਂਮਾਰੀ ਦੇ ਚਲਦਿਆ ਪੰਜਾਬ ਸਰਕਾਰ ਵੱਲੋ ਸਕੂਲ ਅਤੇ ਕਾਲਜ਼ਾ ਨੂੰ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਸੀ ਤਾਂ ਜਾ ਬੱਚਿਆ ਨੂੰ ਮਹਾਂਮਾਰੀ ਤੋਂ ਬਚਾਇਆ ਜਾ ਸਕੇ । ਜਾਣਕਾਰੀ ਮਿਲੀ ਹੈਕਿ ਸੋਮਵਾਰ ਤੋਂ ਸਾਰੀਆਂ ਜਮਾਤਾਂ ਦੇ ਸਕੂਲ ਖੋਲ ਦਿੱਤੇ ਜਾਣਗੇ ਇਸਦੇ ਨਾਲ ਹੀ ਕਰੋਨਾਂ ਦੇ ਚਲਦਿਆ ਪਾਬੰਦੀਆਂ 10 ਅਗਸਤ ਤੱਕ ਵਧਾ ਦਿੱਤੀਆਂ ਗਈਆਂ ਹਨ | ਇਸ ਤੋਂ ਪਹਿਲਾਂ ਸਰਕਾਰ ਨੇ ਸਿਰਫ 10ਵੀ , 11ਵੀ ਤੇ 12ਵੀ ਦੀਆਂ ਕਲਾਸਾ ਲਈ ਸਕੂਲ ਖੋਲਣ ਦੀ ਆਗਿਆ ਦਿੱਤੀ ਸੀ । ਹੁਣ ਪੰਜਾਬ ’ਚ 2 ਅਗਸਤ ਜਾਣੀ ਸੋਮਵਾਰ ਤੋਂ ਸਾਰੀਆ ਕਲਾਸਾ ਲਈ ਸਕੂਲ ਖੋਲ੍ਹਣ ਦੇ ਹੁਕਮ ਵੀ ਦੇ ਦਿੱਤੇ ਗਏ ਹਨ | ਸਕੂਲਾਂ ਵਿੱਚ ਕੋਵਿਡ ਨਿਯਮਾ ਦੀ ਪਲਾਣਾ ਪਹਿਲਾ ਵਾਂਗ ਲਾਜ਼ਮੀ ਹੋਵੇਗੀ ।